ਵਰਤੋਂ ਦੇ ਨਿਯਮ
ਇਹ ਵੈਬਸਾਇਟ ਗਲਾਕਸੋਸਮਿਥਕਲਾਇਨ ਇੰਕ. ("ਗਲਾਕਸੋਸਮਿਥਕਲਾਇਨ") ਰਾਹੀਂ ਅਧਿਕਾਰ ਵਿਚ ਰੱਖੀ ਗਈ ਹੈ ਅਤੇ ਗਲਾਕਸੋਸਮਿਥਕਲਾਇਨ ਅਤੇ ਇਸਦੇ ਠੇਕੇਦਾਰਾਂ ਰਾਹੀਂ ਚਲਾਈ ਜਾ ਰਹੀ ਹੈ। ਇਸ ਵੈਬਸਾਇਟ ਤਕ ਪਹੁੰਚਣ ਅਤੇ ਇਸ ਨੂੰ ਵਰਤਣ ਰਾਹੀਂ, ਤੁਸੀਂ ਹੇਠ ਲਿਖੇ ਨਿਯਮਾਂ ਅਤੇ ਸ਼ਰਤਾਂ ("ਨਿਯਮਾਂ ਅਤੇ ਸ਼ਰਤਾਂ") ਅਤੇ ਸਾਰੇ ਲਾਗੂ ਕਨੂੰਨਾਂ ਰਾਹੀਂ ਬੱਝੇ ਹੋਣ ਲਈ ਸਹਿਮਤ ਹੁੰਦੇ ਹੋ। ਜੇ ਤੁਸੀਂ ਨਿਯਮਾਂ ਅਤੇ ਸ਼ਰਤਾਂ ਨਾਲ ਬੱਝੇ ਹੋਣ ਲਈ ਸਹਿਮਤ ਨਹੀਂ ਹੁੰਦੇ ਹੋ, ਤੁਸੀਂ ਇਸ ਵੈਬਸਾਇਟ ਤਕ ਪਹੁੰਚਣ ਜਾਂ ਇਸਨੂੰ ਵਰਤਣ ਲਈ ਅਧਿਕਾਰਤ ਨਹੀਂ ਹੁੰਦੇ ਹੋ। ਗਲਾਕਸੋਸਮਿਥਕਲਾਇਨ ਕਿਸੇ ਵੀ ਸਮੇਂ ਤੇ ਨਿਯਮਾਂ ਅਤੇ ਸ਼ਰਤਾਂ ਵਿਚ ਪਰਿਵਰਤਨ ਕਰਨ ਦਾ ਹੱਕ ਰਾਖਵਾਂ ਰੱਖਦੀ ਹੈ। ਵੈਬਸਾਇਟ ਤਕ ਤੁਹਾਡੀ ਤੁਹਾਡੀ ਲਗਾਤਾਰ ਪਹੁੰਚ ਅਤੇ ਵਰਤੋਂ ਪਰਿਵਰਤਨ ਕੀਤੇ ਵਜੋਂ ਨਿਯਮਾਂ ਅਤੇ ਸ਼ਰਤਾਂ ਵੱਲ ਤੁਹਾਡੀ ਸਵੀਕ੍ਰਿਤੀ ਦੀ ਪੁਸ਼ਟੀ ਕਰਦੀ ਹੈ। ਨਿਯਮਾਂ ਅਤੇ ਸ਼ਰਤਾਂ ਦੀ ਬਾਕਾਇਦਾ ਤੌਰ ਤੇ ਪੜਚੋਲ ਕਰਨਾ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ।
ਇਸ ਵੈਬਸਾਇਟ ਦੀ ਵਰਤੋਂ
ਤੁਸੀਂ ਸਿਰਫ ਸਾਧਾਰਣ ਜਾਣਕਾਰੀ ਲਈ ਇਸ ਵੈਬਸਾਇਟ ਨੂੰ ਬ੍ਰਾਊਜ਼ ਕਰ ਸਕਦੇ ਹੋ। ਵੈਬਸਾਇਟ ਤੇ ਪਹੁੰਚਣ ਰਾਹੀਂ, ਤੁਸੀਂ ਸਾਰੇ ਲਾਗੂ ਹੁੰਦੇ ਸਥਾਨਕ, ਪ੍ਰਦੇਸ਼ੀ, ਰਾਸ਼ਟਰੀ ਜਾਂ ਅੰਤਰਰਾਸ਼ਟਰੀ ਕਨੂੰਨਾਂ ਅਤੇ ਵਿਨਿਯਮਾਂ ਦੇ ਮੁਤਾਬਕ ਵੈਬਸਾਇਟ ਵਿਚ ਸ਼ਾਮਲ ਜਾਣਕਾਰੀ ਨੂੰ ਵਰਤਣ ਲਈ ਸਹਿਮਤ ਹੁੰਦੇ ਹੋ। ਵੈਬਸਾਇਟ ਦੀ ਸਮੱਗਰੀਆਂ ਦਾ ਇਰਾਦਾ ਤੁਹਾਡੇ ਚਿਕਿਤਸਕ ਜਾਂ ਹੋਰ ਯੋਗ ਸਿਹਤ-ਦੇਖਭਾਲ ਪੇਸ਼ਾਵਰ ਦੀ ਸਲਾਹ ਨੂੰ ਬਦਲਣਾ ਜਾਂ ਪ੍ਰਤੀਸਥਾਪਿਤ ਕਰਨਾ ਨਹੀਂ ਹੁੰਦਾ ਹੈ। ਤੁਹਾਨੂੰ ਆਪਣੇ ਖੁਦ ਦੇ ਸਿਹਤ-ਦੇਖਭਾਲ ਪੇਸ਼ਾਵਰ ਨਾਲ ਗੱਲ ਕਰਨੀ ਚਾਹੀਦੀ ਹੈ ਜੋ ਤੁਹਾਡੇ ਸਿਹਤ-ਸੰਬੰਧੀ ਸੁਆਲਾਂ ਦੇ ਸੰਬੰਧ ਵਿਚ ਜਾਣਕਾਰੀ ਦਾ ਸਭ ਤੋਂ ਵਧੀਆ ਸਰੋਤ ਹੈ। ਇਸ ਵੈਬਸਾਇਟ ਉੱਤੇ ਸ਼ਾਮਲ ਕਿਸੇ ਵੀ ਜਾਣਕਾਰੀ ਦਾ ਤੁਹਾਡੇ ਚਿਕਿਤਸਕ ਜਾਂ ਹੋਰ ਯੋਗ ਸਿਹਤ-ਦੇਖਭਾਲ ਪੇਸ਼ਾਵਰ ਦੀ ਸਲਾਹ ਦੀ ਥਾਂ ਲੈਣ ਵਜੋਂ ਬਿਲਕੁੱਲ ਵੀ ਅਰਥ ਨਹੀਂ ਕੱਢਣਾ ਚਾਹੀਦਾ।
ਗਲਾਕਸੋਸਮਿਥਕਲਾਇਨ ਤੁਹਾਨੂੰ ਸਿਰਫ ਤੁਹਾਡੀ ਗੈਰ-ਵਪਾਰਕ ਜਾਂ ਨਿਜੀ ਵਰਤੋਂ ਲਈ ਇਸ ਵੈਬਸਾਇਟ ਉੱਤੇ ਸਾਮੱਗਰੀਆਂ ਨੂੰ ਵੇਖਣ, ਨਕਲ ਕਰਨ ਅਤੇ ਪ੍ਰਿੰਟ ਕਰਨ ਲਈ ਇਕ ਸੀਮਤ ਅਣ-ਨਵੇਕਲਾ (ਆਮ) ਲਸੰਸ ਦਿੰਦਾ ਹੈ। ਤੁਹਾਡੀਆਂ ਬਣਾਈਆਂ ਗਈਆਂ ਸਾਰੀਆਂ ਨਕਲਾਂ ਵਿਚ ਇਸ ਵੈਬਸਾਇਟ ਉੱਤੇ ਨਜ਼ਰ ਆਉਣ ਵਾਲੇ ਸਾਰੇ ਕਾਪੀਰਾਇਟ ਅਤੇ ਹੋਰ ਨੋਟਿਸ ਲਾਜ਼ਮੀ ਤੌਰ ਤੇ ਰੱਖਣੇ ਚਾਹੀਦੇ ਹਨ। ਪਿਛਲੇ ਵਾਕ ਵਿਚ ਪ੍ਰਦਾਨ ਕੀਤੇ ਹੋਣ ਵਜੋਂ ਛੱਡ ਕੇ, ਤੁਸੀਂ ਗਲਾਕਸੋਸਮਿਥਕਲਾਇਨ ਦੀ ਪੂਰਬ ਲਿਖਤ ਇਜਾਜਤ ਤੋਂ ਬਿਨਾਂ, ਪੂਰਾ ਜਾਂ ਹਿੱਸਿਆਂ ਵਿਚ, ਇਸ ਵੈਬਸਾਇਟ ਦੀ ਸਾਮੱਗਰੀਆਂ ਨੂੰ ਵਰਤ, ਨਕਲ, ਵੰਡ, ਪਰਿਵਰਤਿਤ, ਭੇਜ, ਸੰਸ਼ੋਧਤ, ਵਾਪਸ ਨਿਰਮਾਣ, ਮੁ਼ੜ ਛਪਾਈ, ਅਨੁਵਾਦ, ਵੇਚ, ਦੁਰਵਰਤੋਂ, ਪੋਸਟ ਨਹੀਂ ਕਰ ਸਕਦੇ ਜਾਂ ਇਸਦੇ ਵਿਉਤਪੰਨ ਕੰਮ ਪੈਦਾ ਨਹੀਂ ਕਰ ਸਕਦੇ। ਉੱਤੇ ਦੱਸੀ ਗਈ ਸਾਮੱਗਰੀ ਵਿਚ ਇਸ ਵੈਬਸਾਇਟ ਦਾ ਡੀਜ਼ਾਈਨ ਜਾਂ ਢਾਂਚਾ ਸ਼ਾਮਲ ਨਹੀਂ ਹੁੰਦਾ। ਇਸ ਵੈਬਸਾਇਟ ਦੇ ਅੰਸ਼ ਵਪਾਰਕ ਵੇਸ ਅਤੇ ਹੋਰ ਕਨੂੰਨਾਂ ਰਾਹੀਂ ਰੱਖਿਅਤ ਹੋਏ ਹਨ ਅਤੇ ਇੰਨ੍ਹਾਂ ਦਾ ਪੂਰੀ ਜਾਂ ਹਿੱਸਿਆਂ ਵਿਚ ਨਕਲ ਜਾਂ ਅਨੁਸਰਨ ਨਹੀਂ ਕੀਤਾ ਜਾ ਸਕਦਾ। ਉੱਤੇ ਸਪਸ਼ਟ ਰੂਪ ਵਿਚ ਪ੍ਰਦਾਨ ਕੀਤੇ ਵਜੋਂ ਛੱਡ ਕੇ, ਇੰਨ੍ਹਾਂ ਨਿਯਮਾਂ ਅਤੇ ਸ਼ਰਤਾਂ ਵਿਚ ਕਿਸੇ ਦਾ ਵੀ ਅਰਥ ਗਲਾਕਸੋਸਮਿਥਕਲਾਇਨ ਜਾਂ ਕਿਸੀ ਤੀਜੀ ਧਿਰ ਨੂੰ ਕਿਸੇ ਪੇਟੰਟ, ਟ੍ਰੇਡਮਾਰਕ ਜਾਂ ਕਾਪੀਰਾਇਟ ਤਹਿਤ ਤੁਹਾਨੂੰ ਲਸੰਸ ਦੇਣ ਵਜੋਂ ਨਹੀਂ ਕੱਢਿਆ ਜਾਵੇਗਾ। ਗਲਾਕਸੋਸਮਿਥਕਲਾਇਨ ਕੋਈ ਵੀ ਕਦਮ ਪੁੱਟਣ ਲਈ ਹੱਕ ਰਾਖਵਾਂ ਰੱਖਦਾ ਹੈ ਜਿਸ ਨੂੰ ਇਹ ਇਸ ਵੈਬਸਾਇਟ ਦੀ ਅਨਾਧਿਕਾਰਤ ਜਾਂ ਵਰਜਿਤ ਪਹੁੰਚ ਜਾਂ ਵਰਤੋਂ ਨੂੰ ਰੋਕਣ ਜਾਂ ਨਿਯੰਤ੍ਰਤ ਕਰਨ ਲਈ ਜਰੂਰੀ ਸਮਝਦਾ ਹੈ ਜਿਸ ਵਿਚ ਰੁਕਾਵਟ ਤੋਂ ਬਿਨਾਂ, ਕਨੂੰਨੀ ਕਾਰਵਾਈ ਕਰਨਾ, ਜਾਂ ਨੋਟਿਸ ਤੋਂ ਬਿਨਾਂ ਵੈਬਸਾਇਟ ਤਕ ਤੁਹਾਡੀ ਪਹੁੰਚ ਨੂੰ ਰੱਦ ਜਾਂ ਸਮਾਪਤ ਕਰਨਾ ਸ਼ਾਮਲ ਹੁੰਦਾ ਹੈ।
ਜਾਣਕਾਰੀ ਦਾ ਸਵੈਚਲਤ ਇੱਕਤਰੀਕਰਣ
ਨਿਜੀ ਤੌਰ ਤੇ ਪਛਾਣਯੋਗ ਜਾਣਕਾਰੀ ਸਮੇਤ ਸਾਰੀ ਜਾਣਕਾਰੀ ਜੋ ਤੁਸੀਂ ਵੈਬਸਾਇਟ ਤਕ ਪਹੁੰਚਣ ਜਾਂ ਇਸ ਨੂੰ ਵਰਤਣ ਵੇਲੇ ਪ੍ਰਦਾਨ ਕਰਦੇ ਹੋ, ਨਿਜਤਾ ਪਾਲਿਸੀ ਦੇ ਵਿਸ਼ਾਗੋਚਰ ਹੁੰਦੀ ਹੈ। ਇਸਦੇ ਨਾਲ ਨਿਜਤਾ ਪਾਲਿਸੀ ਇੰਨ੍ਹਾਂ ਨਿਯਮਾਂ ਅਤੇ ਸ਼ਰਤਾਂ ਵਿਚ ਸ਼ੁਰੂ ਹੁੰਦੀ ਹੈ ਅਤੇ ਇੰਨ੍ਹਾਂ ਦਾ ਹਿੱਸਾ ਬਣਦੀ ਹੈ। ਇਸ ਵੈਬਸਾਇਟ ਤਕ ਪਹੁੰਚਣ ਅਤੇ ਇਸ ਨੂੰ ਵਰਤਣ ਰਾਹੀਂ, ਤੁਸੀਂ ਜਾਣਕਾਰੀ ਦੀ ਵਰਤੋਂ ਅਤੇ ਪ੍ਰਗਟਾਅ ਲਈ ਸਹਿਮਤ ਹੁੰਦੇ ਹੋ ਜੋ ਤੁਸੀਂ ਨਿਜਤਾ ਪਾਲਿਸੀ ਵਿਚ ਉਲੀਕੇ ਵਜੋਂ ਵੈਬਸਾਇਟ ਉੱਤੇ ਸਬਮਿਟ ਕਰਦੇ ਹੋ।
ਬੇਦਾਵਾ
ਇਸ ਵੈਬਸਾਇਟ ਉੱਤੇ ਸਾਮੱਗਰੀਆਂ ਕਿਸੇ ਹੋਰ ਵਰੰਟੀਆਂ ਜਾਂ ਸ਼ਰਤਾਂ, ਸਪਸ਼ਟ ਜਾਂ ਅਸਪਸ਼ਟ, ਤੋਂ ਬਿਨਾਂ "ਜਿਵੇਂ ਦੇ ਤਿਵੇਂ" ਪ੍ਰਦਾਨ ਕੀਤੀਆਂ ਗਈਆਂ ਹਨ, ਜਿਸ ਵਿਚ ਵਿਕਾਊ ਕੁਆਲਿਟੀ, ਸੰਤੋਖਜਨਕ ਕੁਆਲਿਟੀ ਦੀਆਂ ਵਰੰਟੀਆਂ, ਕਿਸੇ ਖਾਸ ਉਦੇਸ਼ ਲਈ ਵਪਾਰਕਤਾ ਅਤੇ ਤੰਦਰੁਸਤੀ, ਜਾਂ ਕਨੂੰਨ, ਅਧਿਨੇਮ, ਵਪਾਰ ਦੀ ਵਰਤੋਂ, ਜਾਂ ਸੌਦੇ ਦੇ ਕ੍ਰਮ ਸ਼ਾਮਲ ਹੁੰਦੇ ਹਨ ਪਰ ਇਸ ਤਕ ਸੀਮਤ ਨਹੀਂ ਹਨ। ਗਲਾਕਸੋਸਮਿਥਕਲਾਇਨ ਜਾਣਕਾਰੀ ਜਾਂ ਹੋਰ ਦਸਤਾਵੇਜ਼ਾਂ ਵਿਚ ਗ਼ਲਤੀਆਂ ਜਾਂ ਅਣਗਹਿਲੀਆਂ ਲਈ ਕੋਈ ਜ਼ਿੰਮੇਵਾਰੀ ਨਹੀਂ ਮੰਨਦੀ ਹੈ ਜੋ ਇਸ ਵੈਬਸਾਇਟ ਰਾਹੀਂ ਵੇਖੇ ਗਏ ਜਾਂ ਇਸ ਨਾਲ ਜੁੜੇ ਹੋਏ ਹਨ। ਗਲਾਕਸੋਸਮਿਥਕਲਾਇਨ ਇਸ ਵੈਬਸਾਇਟ ਦੀਆਂ ਸਾਮੱਗਰੀਆਂ, ਇਸ ਵੈਬਸਾਇਟ ਦੀ ਤੁਹਾਡੀ ਵਰਤੋਂ, ਜਾਂ ਇਸ ਵੈਬਸਾਇਟ ਨਾਲ ਜੁੜੀ ਕਿਸੇ ਹੋਰ ਵੈਬਸਾਇਟ ਦੀਆਂ ਸਾਮੱਗਰੀਆਂ ਦੀ ਤੁਹਾਡੀ ਵਰਤੋਂ ਦੀ ਲਾਇਕੀ ਦੇ ਸੰਬੰਧ ਵਿਚ, ਕਿਸੇ ਉਦੇਸ਼ ਲਈ, ਸਪਸ਼ਟ ਜਾਂ ਸਪਸ਼ਟ ਕੋਈ ਵਰੰਟੀਆਂ ਜਾਂ ਪ੍ਰਤੀਨਿਧਤਾ ਨਹੀਂ ਦਿੰਦੀ ਹੈ। ਉਪਰੋਕਤ ਨੂੰ ਸੀਮਤ ਕਰਨ ਤੋਂ ਬਿਨਾਂ, ਗਲਾਕਸੋਸਮਿਥਕਲਾਇਨ ਇਸ ਵੈਬਸਾਇਟ ਜਾਂ ਕੋਈ ਵੈਬਸਾਇਟ ਜਿਸ ਨਾਲ ਇਹ ਜੁੜੀ ਹੈ ਜਾਂ ਜੁੜੀ ਹੋ ਸਕਦੀ ਹੈ, ਉੱਤੇ ਕਿਸੇ ਦਾਅਵਿਆਂ, ਬਿਆਨਾਂ ਜਾ ਜਾਣਕਾਰੀ ਦੀ ਸਟੀਕਤਾ, ਸੰਪੂਰਨਤਾ, ਸ਼ੁੱਧਤਾ ਜਾਂ ਸਮੇਂਬੱਧਤਾ ਬਾਰੇ ਕੋਈ ਵਰੰਟੀਆਂ ਜਾਂ ਪ੍ਰਤੀਨਿਧਤਾ ਨਹੀਂ ਦਿੰਦੀ ਹੈ।
ਗਲਾਕਸੋਸਮਿਥਕਲਾਇਨ ਇਹ ਵਰੰਟ, ਨਿਰੂਪਣ ਜਾਂ ਗਰੰਟੀ ਨਹੀਂ ਲੈਂਦੀ ਹੈ ਕਿ ਵੈਬਸਾਇਟ ਤੁਹਾਡੇ ਕੰਪਿਊਟਰ ਆਪਰੇਟਿੰਗ ਸਿਸਟਮ ਦੇ ਸੰਗਤ ਹੋਵੇਗੀ ਜਾਂ ਗ਼ਲਤੀ-ਰਹਿਤ, ਬਿਨਾਂ ਰੁਕਾਵਟ ਸੰਚਾਲਨ ਕਰੇਗੀ, ਜਾਂ ਵਾਇਰਸ ਜਾਂ ਹੋਰ ਸੰਕ੍ਰਮਤ ਜਾਂ ਵਿਨਾਸ਼ਕਾਰੀ ਵਿਸ਼ੇਸ਼ਤਾਵਾਂ ਤੋਂ ਮੁਕਤ ਹੋਵੇਗੀ। ਤੁਸੀਂ ਵੈਬਸਾਇਟ ਨੂੰ ਆਪਣੇ ਜੋਖਮ ਤੇ ਵਰਤਦੇ ਹੋ ਅਤੇ ਤੁਸੀਂ ਵੈਬਸਾਇਟ ਦੀ ਆਪਣੀ ਵਰਤੋਂ ਜਾਂ ਵੈਬਸਾਇਟ ਵਿਚ ਸ਼ਾਮਲ ਜਾਣਕਾਰੀ ਦੇ ਸਿੱਟੇ ਵਜੋਂ ਹੋਣ ਵਾਲੇ ਸਾਰੇ ਪਰਿਣਾਮਾਂ ਲਈ ਜ਼ਿੰਮੇਵਾਰ ਹੁੰਦੇ ਹੋ ਭਾਵੇਂ ਇਹ ਕਿੰਨੇ ਵੀ ਦੂਰਵਰਤੀ ਹਨ। ਉੱਤਲੀ ਅਲਹਿਦਗੀਆਂ ਤੁਹਾਡੇ ਉੱਤੇ ਉਸ ਸੀਮਾ ਤਕ ਲਾਗੂ ਨਹੀਂ ਹੋ ਸਕਦੀਆਂ ਜਿਸ ਵਿਚ ਲਾਗੂ ਕਨੂੰਨ ਸਪਸ਼ਟ ਵਰੰਟੀਆਂ ਦੇ ਵੱਖਰੇਪਣ ਨੂੰ ਰੋਕਦਾ ਹੈ।
ਇਸ ਵੈਬਸਾਇਟ ਵਿਚ ਤਕਨੀਕੀ ਜਾਂ ਹੋਰ ਅਸ਼ੁੱਧੀਆਂ ਜਾਂ ਛਾਪਣ-ਕਲਾ ਸੰਬੰਧੀ ਗ਼ਲਤੀਆਂ ਹੋ ਸਕਦੀਆਂ ਹਨ। ਇੱਥੇ ਜਾਣਕਾਰੀ ਵਿਚ ਤਬਦੀਲੀਆਂ ਸਮੇਂ ਸਮੇਂ ਤੇ ਕੀਤੀਆਂ ਜਾਂਦੀਆਂ ਹਨ; ਇਹ ਤਬਦੀਲੀਆਂ ਇਸ ਵੈਬਸਾਇਟ ਦੇ ਨਵੇਂ ਸੰਸਕਰਣਾਂ ਵਿਚ ਸ਼ੁਰੂ ਕੀਤੀਆਂ ਜਾਣਗੀਆਂ।
ਇਹ ਵੈਬਸਾਇਟ ਕੈਨੇਡਾ ਦੇ ਵਾਸੀਆਂ ਦੀ ਵਰਤੋਂ ਦਾ ਉਦੇਸ਼ ਰੱਖਦੀ ਹੈ। ਜੇ ਤੁਸੀਂ ਵੈਬਸਾਇਟ ਦੇ ਇਰਾਦਾ ਰੱਖਣ ਵਾਲੇ ਯੂਜ਼ਰ ਨਹੀਂ ਹੋ, ਤੁਸੀਂ ਵੈਬਸਾਇਟ ਵਰਤਣ ਲਈ ਅਧਿਕਾਰਿਤ ਨਹੀਂ ਹੁੰਦੇ। ਗਲਾਕਸੋਸਮਿਥਕਲਾਇਨ ਦੇ ਉਤਪਾਦਾਂ, ਸੇਵਾਵਾਂ, ਅਤੇ ਪ੍ਰੋਗਰਾਮ ਦੇ ਕੋਈ ਹਵਾਲੇ ਸਿਰਫ ਕੈਨੇਡਾ ਵਾਸੀਆਂ ਤੇ ਲਾਗੂ ਹੁੰਦੇ ਹਨ। ਇੰਨ੍ਹਾਂ ਹਵਾਲਿਆਂ ਦਾ ਇਹ ਤਾਤਪਰਜ ਨਹੀਂ ਹੈ ਕਿ ਗਲਾਕਸੋਸਮਿਥਕਲਾਇਨ ਕੈਨੇਡਾ ਨੂੰ ਛੱਡ ਕੇ ਹੋਰ ਦੇਸ਼ ਵਿਚ ਅਜਿਹੇ ਉਤਪਾਦਾਂ, ਸੇਵਾਵਾਂ ਜਾਂ ਪ੍ਰੋਗਰਾਮਾਂ ਦੀ ਘੋਸ਼ਣਾ ਕਰਨ ਦਾ ਉਦੇਸ਼ ਰੱਖਦੀ ਹੈ।
ਜਵਾਬਦੇਹੀ ਦੀ ਬੰਦਸ਼
ਗਲਾਕਸੋਸਮਿਥਕਲਾਇਨ, ਇਸ ਦੀਆਂ ਸੰਬੰਧਤ ਕੰਪਨੀਆਂ ਅਤੇ ਕੋਈ ਨਿਦੇਸ਼ਕ, ਅਫਸਰ, ਕਰਮਚਾਰੀ, ਏਜੰਟ, ਠੇਕੇਦਾਰ, ਸਹਿ-ਠੇਕੇਦਾਰ ਜਾਂ ਉਪਰੋਕਤ ਦੇ ਏਜੰਟ, ਕਿਸੰ ਸੰਪਾਦਕੀ ਏਜੰਟਾਂ ਸਮੇਤ, ਕਿਸੇ ਵੀ ਹਾਲਾਤ ਤਹਿਤ ਪਰਿਣਾਮੀ, ਇਤਫਾਕੀਆ, ਅਪ੍ਰਤੱਖ, ਵਿਸ਼ੇਸ਼, ਮਿਸਾਲੀ ਜਾਂ ਦੰਡ ਦੇਣ ਯੋਗ ਨੁਕਸਾਨਾਂ ਦੀਆਂ ਕਿਸੇ ਕਿਸਮਾਂ, ਜਾਂ ਕੋਈ ਹੋਰ ਨੁਕਸਾਨ, ਭਾਵੇਂ ਕੋਈ ਹਨ, ਭਾਵੇਂ ਵਰੰਟੀ, ਇਕਰਾਰਨਾਮੇ, ਹਾਨੀ, ਕੜੀ ਜਵਾਬਦੇਹੀ, ਪੇਟੰਟ ਜਾਂ ਕਾਪੀਰਾਇਟ ਦੀ ਉਲੰਘਣਾ ਜਾਂ ਕਿਸੇ ਹੋਰ ਕਿਸੇ ਕਨੂੰਨੀ ਸਿਧਾਂਤ ਉੱਤੇ ਆਧਾਰਿਤ ਹਨ ਜਾਂ ਨਹੀਂ, ਸਮੇਤ ਬਿਨਾਂ ਕਿਸੇ ਬੰਦਸ਼ ਦੇ, ਜੋ ਵਰਤੋਂ, ਡੈਟਾ ਜਾਂ ਮੁਨਾਫਿਆਂ ਦੇ ਨੁਕਸਾਨ, ਅਯੋਗ ਮੌਤ, ਵਪਾਰਕ ਰੁਕਾਵਟ ਦੇ ਸਿੱਟੇ ਵਜੋਂ ਹਨ ਅਤੇ ਭਾਵੇਂ ਇਸ ਵੈਬਸਾਇਟ (ਜਾਂ ਇਸ ਵੈਬਸਾਇਟ ਨਾਲ ਜੁੜੀ ਹੋਰ ਵੈਬਸਾਇਟ) ਨੂੰ ਵਰਤਣ ਜਾਂ ਵਰਤੋਂ ਨਾ ਕਰ ਸਕਣ ਦੇ ਸਿੱਟੇ ਵਜੋਂ ਹੋਣ ਜਾਂ ਨਹੀਂ, ਜਾਂ ਕਿਸੇ ਹੋਰ ਕਾਰਣ ਤੋਂ, ਅਤੇ ਭਾਵੇਂ ਗਲਾਕਸੋਸਮਿਥਕਲਾਇਨ ਜਾਂ ਇਸ ਦੀਆਂ ਸੰਬੰਧਤ ਕੰਪਨੀਆਂ ਦੀ ਲਾਪਰਵਾਹੀ ਤੋਂ ਹੀ ਪੈਦਾ ਹੋਇਆ ਹੈ, ਜਾਂ ਜੇ ਗਲਾਕਸੋਸਮਿਥਕਲਾਇਨ ਜਾਂ ਇਸ ਦੇ ਅਧਿਕਾਰਤ ਨੁਮਾਇੰਦਿਆਂ ਨੂੰ ਅਜਿਹੇ ਨੁਕਸਾਨਾਂ ਦੇ ਵਾਪਰਣ, ਜਾਂ ਦੋਹਾਂ ਦੀ ਇਤਲਾਹ ਦਿੱਤੀ ਗਈ ਹੈ, ਇਸ ਲਈ ਜਵਾਬਦੇਹ ਨਹੀਂ ਹੋਣਗੇ।
ਉਪਰੋਕਤ ਬੰਦਸ਼ ਜਾਂ ਅਲਹਿਦਗੀ ਉਸ ਹੱਦ ਤਕ ਤੁਹਾਡੇ ਤੇ ਲਾਗੂ ਨਹੀਂ ਹੋ ਸਕਦੀ ਜਿਸ ਵਿਚ ਲਾਗੂ ਕਨੂੰਨ ਇਤਫਾਕੀਆ ਜਾਂ ਪਰਿਣਾਮੀ ਨੁਕਸਾਨਾਂ ਲਈ ਜਵਾਬਦੇਹੀ ਦੀ ਬੰਦਸ਼ ਜਾਂ ਅਲਹਿਦਗੀ ਨੂੰ ਰੋਕਦਾ ਹੈ। ਕਿਸੇ ਮਾਮਲੇ ਵਿਚ, ਗਲਾਕੋਸਸਮਿਥਕਲਾਇਨ, ਇਸ ਦੀਆਂ ਸੰਬੰਧਤ ਕੰਪਨੀਆਂ ਅਤੇ ਕੋਈ ਨਿਦੇਸ਼ਕ, ਅਫਸਰ, ਕਰਮਚਾਰੀ, ਏਜੰਟ, ਠੇਕੇਦਾਰ, ਸਹਿ-ਠੇਕੇਦਾਰ ਜਾਂ ਉਪਰੋਕਤ ਦੇ ਏਜੰਟਾਂ ਦੀ ਇਸ ਤਹਿਤ ਸੰਪੂਰਨ ਜਵਾਬਦੇਹੀ ਇਸ ਵੈਬਸਾਇਟ ਤੇ ਪਹੁੰਚਣ ਲਈ ਤੁਹਾਡੇ ਆਨਲਾਇਨ ਖਰਚਿਆਂ ਤੋਂ ਵੱਧ ਨਹੀਂ ਹੋਵੇਗੀ।
ਪ੍ਰਤੀਬੰਧਤ ਸਾਮੱਗਰੀ
ਤੁਸੀਂ ਹੇਠ ਲਿਖੇ ਲਈ ਸਹਿਮਤ ਨਹੀਂ ਹੁੰਦੇ ਹੋ: (i) ਵੈਬਸਾਇਟ ਦੇ ਹੋਰ ਯੂਜ਼ਰਸ ਦੀ ਵਰਤੋਂ ਵਿਚ ਦਖ਼ਲ ਦੇਣਾ; (ii) ਕੋਈ ਫਾਇਲਾਂ ਭੇਜਣਾ ਜਿਸ ਵਿਚ ਵਾਇਰਸ, ਜਾਂ ਹੋਰ ਵਿਗੜੀਆਂ ਜਾਂ ਵਿਨਾਸ਼ਕਾਰੀ ਵਿਸ਼ੇਸ਼ਤਾਵਾਂ ਹੋ ਸਕਦੀਆਂ ਹਨ; (iii) ਵਿਗਿਆਪਨ ਜਾਂ ਵਪਾਰਕ ਉਦੇਸ਼ਾਂ ਲਈ ਸਾਮੱਗਰੀ ਨੂੰ ਪੋਸਟ ਕਰਨਾ ਜਾਂ ਭੇਜਣਾ ; (iv) ਕੋਈ ਸਾਮੱਗਰੀ ਪੋਸਟ ਕਰਨਾ ਜਾਂ ਭੇਜਣਾ ਜੋ ਕਿਸੇ ਤੀਜੀ ਧਿਰ ਨੂੰ ਸੱਟ ਪਹੁੰਚਾ ਸਕਦੀ ਹੈ, ਮਖੋਲ ਉਡਾ ਸਕਦੀ ਹੈ, ਮਾਨਹਾਨੀ ਜਾਂ ਅਪਮਾਨ ਸ਼ਾਮਲ ਕਰਦੀ ਹੈ; ਅਤੇ (v) ਕੋਈ ਗੈਰ-ਕਨੂੰਨੀ, ਧਮਕੀ ਭਰੀ, ਬੇਇੱਜਤੀ ਭਰੀ, ਅਪਮਾਨਜਨਕ, ਅਸ਼ਲੀਲ, ਗੰਦੀ ਜਾਂ ਅਪਵਿੱਤਰ ਸਾਮੱਗਰੀ ਜਾਂ ਕੋਈ ਹੋਰ ਸਾਮੱਗਰੀ ਪੋਸਟ ਕਰਨਾ ਜਾਂ ਭੇਜਣਾ ਜੋ ਅਪਰਾਧਕ ਵਿਵਹਾਰ ਨੂੰ ਸ਼ਾਮਲ ਕਰਦੀ ਜਾਂ ਵਧਾਵਾ ਦਿੰਦੀ ਹੈ ਜਾਂ ਜੋ ਕਨੂੰਨ ਦੀ ਉਲੰਘਣਾ ਕਰਦੀ ਹੈ।
ਲਿੰਕ
ਆਪਣੇ ਵਿਜ਼ਿਟਰਸ ਦੀ ਸਵਿਧਾ ਵਜੋਂ, ਵੈਬਸਾਇਟ ਵਿਚ ਤੀਜੀ ਧਿਰ ਦੀਆਂ ਵੈਬਸਾਇਟਾਂ ਲਈ ਲਿੰਕ ਸ਼ਾਮਲ ਹੋ ਸਕਦੇ ਹਨ। ਫੇਰ ਵੀ, ਅਜਿਹੇ ਲਿੰਕਸ ਦੀ ਮੌਜੂਦਗੀ ਦਾ ਤਾਤਪਰਜ ਅਜਿਹੀ ਤੀਜੀ ਧਿਰ ਦੀ ਵੈਬਸਾਇਟ ਨਾਲ ਗਲਾਕਸੋਸਮਿਥਕਲਾਇਨ ਦਾ ਤਸਦੀਕ ਜਾਂ ਸੰਬੰਧਤ ਹੋਣਾ ਨਹੀਂ ਹੁੰਦਾ ਹੈ। ਵਰਤੋਂ ਦੇ ਨਿਯਮ ਅਤੇ ਨਿਜਤਾ ਪਾਲਿਸੀ ਤੀਜੀ ਧਿਰ ਦੀ ਵੈਬਸਾਇਟ ਤੇ ਲਾਗੂ ਨਹੀਂ ਹੁੰਦੇ ਹਨ। ਅਸੀਂ ਉੰਨ੍ਹਾਂ ਦੀਆਂ ਡੈਟਾ ਇੱਕਤਰੀਕਰਣ ਅਤੇ ਵਿਤਰਣ ਨੀਤੀਆਂ ਉੱਤੇ ਜਾਣਕਾਰੀ ਲਈ ਇੰਨ੍ਹਾਂ ਵੈਬਸਾਇਟਾਂ ਨਾਲ ਪ੍ਰਤੱਖ ਤੌਰ ਤੇ ਸੰਪਰਕ ਕਰਨ ਦੀ ਸਲਾਹ ਦਿੰਦੇ ਹਾਂ। ਤੀਜੀ ਧਿਰ ਦੀ ਵੈਬਸਾਇਟ ਜਾਂ ਪੰਨਿਆਂ ਤਕ ਤੁਹਾਡਾ ਤਾਲਮੇਲ ਪੂਰੀ ਤਰ੍ਹਾਂ ਤੁਹਾਡੇ ਜੋਖਮ ਤੇ ਹੈ ਅਤੇ ਅਜਿਹੀ ਵੈਬਸਾਇਟਾਂ ਜਾਂ ਪੰਨਿਆਂ ਦੇ ਨਿਯਮਾਂ ਅਤੇ ਸ਼ਰਤਾਂ ਦੇ ਵਿਸ਼ਾਗਚਰ ਹੈ। ਇਸੇ ਤਰ੍ਹਾਂ, ਗਲਾਕਸੋਸਮਿਥਕਲਾਇਨ ਆਪਣੀਆਂ ਕਿਸੇ ਵੀ ਵੈਬਸਾਇਟਾਂ ਵਿਚੋਂ ਲਿੰਕਾਂ ਦੀ ਸਪਸ਼ਟ ਇਜਾਜਤ ਨਹੀਂ ਦਿੰਦੀ ਹੈ। ਗਲਾਕਸੋਸਮਿਥਕਲਾਇਨ, ਆਪਣੀ ਇਕਮਾਤਰ ਇੱਛਾ ਤੇ, ਇਹ ਬੇਨਤੀ ਕਰਨ ਦਾ ਹੱਕ ਰਾਖਵਾਂ ਰੱਖਦੀ ਹੈ ਕਿ ਇਸ ਦੀਆਂ ਕਿਸੇ ਵੀ ਵੈਬਸਾਇਟਾਂ ਦੇ ਲਿੰਕਾਂ ਦਾ ਪਤਾ ਲੱਗਣ ਤੇ ਹਟਾ ਦਿੱਤਾ ਜਾਵੇ।
ਬੁੱਧੀਜੀਵੀ ਸੰਪਤੀ
ਵੈਬਸਾਇਟ ਉੱਤੇ ਕਿਸੇ ਸਾਮੱਗਰੀ ਦੀ ਤੁਹਾਡੀ ਵਰਤੋਂ, ਇੰਨ੍ਹਾਂ ਨਿਯਮਾਂ ਅਤੇ ਸ਼ਰਤਾਂ ਵਿਚ ਪ੍ਰਦਾਨ ਕੀਤੇ ਵਜੋਂ ਛੱਡ ਕੇ, ਸਖ਼ਤੀ ਨਾਲ ਪ੍ਰਤੀਬੰਧਤ ਹੈ। ਗਲਾਕਸੋਸਮਿਥਕਲਾਇਨ ਇਸ ਵੈਬਸਾਇਟ ਵਿਚ ਸਾਮੱਗਰੀਆਂ ਦੇ ਸਾਰੇ ਕਾਪੀਰਾਇਟ ਅਤੇ ਮਲਕੀਅਤੀ ਹੱਕ ਆਪਣੇ ਕੋਲ ਰੱਖਦੀ ਹੈ। ਇਸ ਵੈਬਸਾਇਟ ਦੀਆਂ ਸਾਮੱਗਰੀਆਂ ਦੀ ਕਿਸੇ ਵਰਤੋਂ ਵਿਚ, ਗਲਾਕਸੋਸਮਿਥਕਲਾਇਨ ਇਸ ਵਿਚ ਸ਼ਾਮਲ ਸਾਰੇ ਨੋਟਿਸਾਂ ਅਤੇ ਬੇਦਾਵਿਆਂ ਵਿਚ ਵਰਣਨ ਵਜੋਂ ਸਾਰੇ ਕਾਪੀਰਾਇਟ ਜਾਂ ਹੋਰ ਮਲਕੀਅਤੀ ਹੱਕ ਆਪਣੇ ਕੋਲ ਰੱਖਦੀ ਹੈ। ਤੁਹਾਨੂੰ ਗਲਾਕਸੋਸਮਿਥਕਲਾਇਨ ਜਾਂ ਤੀਜੀ ਧਿਰ ਜੋ ਅਜਿਹੇ ਟ੍ਰੇਡਮਾਰਕਾਂ ਤੇ ਅਧਿਕਾਰ ਰੱਖਦੀ ਹੈ, ਦੀ ਪੂਰਬ ਲਿਖਤ ਰਜ਼ਾਮੰਦੀ ਤੋਂ ਬਿਨਾਂ ਇਸ ਵੈਬਸਾਇਟ ਉੱਤੇ ਵਿਖਾਏ ਗਏ ਟ੍ਰੇਡਮਾਰਕਾਂ ਨੂੰ ਵਰਤਣ ਦੀ ਇਜਾਜਤ ਨਹੀਂ ਹੈ। ਇੰਨ੍ਹਾਂ ਨਿਯਮਾਂ ਅਤੇ ਸ਼ਰਤਾਂ ਵਿਚ ਸਪਸ਼ਟ ਤੌਰ ਤੇ ਪ੍ਰਦਾਨ ਕੀਤੇ ਵਜੋਂ ਛੱਡ ਕੇ, ਇੱਥੇ ਕਿਸੇ ਦਾ ਅਰਥ ਉਸ ਵਜੋਂ ਨਹੀਂ ਲਿੱਤਾ ਕੱਢਿਆ ਜਾਵੇਗਾ ਜਿਸ ਵਿਚ ਗਲਾਕਸੋਸਮਿਥਕਲਾਇਨ, ਇਸ ਦੀਆਂ ਸੰਬੰਧਤ ਕੰਪਨੀਆਂ, ਸੰਬੰਧੀ ਕੰਪਨੀਆਂ ਜਾਂ ਉੰਨਾਂ ਦੇ ਲਸੰਸਦਾਰਾਂ ਕੋਈ ਲਸੰਸ ਜਾਂ ਹੱਕ ਸੌਂਪਦੇ ਹਨ ਜਾਂ ਇੰਨ੍ਹਾਂ ਰਾਹੀਂ ਕਿਸੇ ਪੇਟੰਟ, ਟ੍ਰੇਡਮਾਰਕ, ਕਾਪੀਰਾਇਟ ਜਾਂ ਹੋਰ ਹੱਕ ਅਧਿਕਾਰ ਵਿਚ ਹੁੰਦੇ ਹਨ।
ਸੁਧਾਈਆਂ
ਇੰਨ੍ਹਾਂ ਨਿਯਮਾਂ ਅਤੇ ਸ਼ਰਤਾਂ ਵਿਚ ਕਿਸੇ ਤਬਦੀਲੀਆਂ ਨੂੰ ਵੈਬਸਾਇਟ ਦੇ ਇਸ ਪੰਨੇ ਉੱਤੇ ਫੌਰਨ ਵਿਖਾਇਆ ਜਾਵੇਗਾ। ਗਲਾਕਸੋਸਮਿਥਕਲਾਇਨ ਆਪਣੀ ਇਕਮਾਤਰ ਇੱਛਾ ਤੇ, ਕਿਸੇ ਵੀ ਸਮੇਂ ਤੇ ਇੰਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੀ ਸੁਧਾਈ ਕਰਨ ਜਾਂ ਹਟਾਉਣ ਦਾ ਹੱਕ ਰਾਖਵਾਂ ਰੱਖਦੀ ਹੈ। ਅਜਿਹੀਆਂ ਤਬਦੀਲੀਆਂ ਸ਼ੁਰੂ ਕਰਨ ਤੋਂ ਬਾਦ ਵੈਬਸਾਇਟ ਤੇ ਤੁਹਾਡੀ ਲਗਾਤਾਰ ਪਹੁੰਚ ਜਾਂ ਵਰਤੋਂ ਵਿਚ, ਸੰਸ਼ੋਧਨ ਕੀਤੇ ਵਜੋਂ ਨਿਯਮਾਂ ਅਤੇ ਸ਼ਰਤਾਂ ਦੀ ਤੁਹਾਡੀ ਸਵੀਕ੍ਰਿਤੀ ਸ਼ਾਮਲ ਹੋਵੇਗੀ। ਇੰਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੀ ਪੜਚੋਲ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ।
ਕਨੂੰਨ
ਇਸ ਵੈਬਸਾਇਟ ਤੇ ਪਹੁੰਚਣ ਰਾਹੀਂ, ਤੁਸੀਂ ਅਤੇ ਗਲਾਸਕੋਸਮਿਥਕਲਾਇਨ ਸਹਿਮਤ ਹੁੰਦੇ ਹੋ ਕਿ ਇਸ ਵੈਬਸਾਇਟ ਤਕ ਤੁਹਾਡੀ ਪਹੁੰਚ, ਜਾਂ ਵਰਤੋਂ ਨਾਲ ਸੰਬੰਧਤ ਸਾਰੇ ਮੁੱਦੇ ਇਸ ਵਿਚ ਕਨੂੰਨੀ ਸਿਧਾਂਤਾਂ ਦੇ ਝਗੜਿਆਂ ਦੇ ਸੰਬੰਧ ਤੋਂ ਬਿਨਾਂ ਓਂਟਾਰੀਓ ਪ੍ਰਦੇਸ਼ ਦੇ ਅਧਿਨੇਮਾਂ ਅਤੇ ਕਨੂੰਨਾਂ ਰਾਹੀਂ ਸ਼ਾਸਿਤ ਕੀਤੇ ਜਾਣਗੇ। ਤੁਸੀਂ ਅਤੇ ਗਲਾਕਸੋਸਮਿਥਕਲਾਇਨ ਇਸ ਲਈ ਵੀ ਸਹਿਮਤ ਹੁੰਦੇ ਹੋ ਅਤੇ ਇਸ ਦੇ ਨਾਲ ਅਜਿਹੇ ਮੁੱਦਿਆਂ ਦੇ ਸੰਬੰਧ ਵਿਚ ਓਂਟਾਰੀਓ ਪ੍ਰਦੇਸ਼ ਦੀਆਂ ਅਦਾਲਤਾਂ ਦੀ ਨਿਵੇਕਲੇ ਨਿਜੀ ਅਧਿਕਾਰ ਖੇਤਰ ਅਤੇ ਮੁਕੱਦਮਾ ਸੁਣਨ ਦੀ ਥਾਂ ਨੂੰ ਸਬਮਿਟ ਕਰਦੇ ਹੋ। ਇਹ ਵੈਬਸਾਇਟ ਸਿਰਫ ਕੈਨੇਡਾ ਦੇ ਵਾਸੀਆਂ ਲਈ ਉਦੇਸ਼ ਰੱਖਦੀ ਹੈ। ਗਲਾਕਸੋਸਮਿਥਕਲਾਇਨ ਕੋਈ ਪ੍ਰਤੀਨਿਧਤਾ ਨਹੀਂ ਕਰਦੀ ਕਿ ਇਸ ਵੈਬਸਾਇਟ ਦੀਆਂ ਸਾਮੱਗਰੀਆਂ ਢੁਕਵੀਆਂ ਹਨ ਜਾਂ ਹੋਰ ਥਾਂਵਾਂ ਤੇ ਵਰਤਣ ਲਈ ਉਪਲਬਧ ਹਨ, ਅਤੇ ਉਹ ਥਾਂਵਾਂ ਜਿੱਥੇ ਉੰਨ੍ਹਾਂ ਦੀਆਂ ਸਾਮੱਗਰੀਆਂ ਗੈਰ-ਕਨੂੰਨੀ ਹਨ ਤੋਂ ਇੰਨ੍ਹਾਂ ਦੀ ਪਹੁੰਚ ਕਰਨ ਦੀ ਮਨਾਹੀ ਹੈ। ਉਹ ਵਿਅਕਤੀ ਜੋ ਹੋਰ ਥਾਂਵਾਂ ਤੋਂ ਇਸ ਵੈਬਸਾਇਟ ਤੇ ਪਹੁੰਚਣ ਦੀ ਚੋਣ ਕਰਦੇ ਹਨ, ਆਪਣੀ ਪਹਿਲ-ਕਦਮੀ ਤੇ ਅਜਿਹਾ ਕਰ ਸਕਦੇ ਹਨ ਅਤੇ ਉਹ ਸਥਾਨਕ ਕਨੂੰਨਾਂ ਨਾਲ ਅਨੁਪਾਲਣ ਲਈ ਜ਼ਿੰਮੇਵਾਰ ਹੁੰਦੇ ਹਨ।
ਭਾਵ-ਅਰਥ
ਇੰਨ੍ਹਾਂ ਨਿਯਮਾਂ ਅਤੇ ਸ਼ਰਤਾਂ (ਨਿਜਤਾ ਪਾਲਿਸੀ ਸਮੇਤ) ਵਿਚ ਤੁਹਾਡੇ ਅਤੇ ਗਲਾਕਸੋਸਮਿਥਕਲਾਇਨ ਵਿਚਕਾਰ ਪੂਰਾ ਇਕਰਾਰਨਾਮਾ ਸ਼ਾਮਲ ਹੁੰਦਾ ਹੈ ਜੋ ਵੈਬਸਾਇਟ ਦੀ ਵਰਤੋਂ ਅਤੇ ਵੈਬਸਾਇਟ ਵਿਚ ਸ਼ਾਮਲ ਸਾਮੱਗਰੀਆਂ ਅਤੇ ਜਾਣਕਾਰੀ ਨਾਲ ਸੰਬੰਧਤ ਹੁੰਦਾ ਹੈ ਅਤੇ ਇੰਨ੍ਹਾਂ ਨਿਯਮਾਂ ਅਤੇ ਸ਼ਰਤਾਂ ਵਿਚ ਦੱਸੇ ਗਏ ਵਜੋਂ ਤੋਂ ਇਲਾਵਾ ਇੰਨ੍ਹਾਂ ਨੂੰ ਪਰਿਵਰਤਿਤ ਨਹੀਂ ਕੀਤਾ ਜਾ ਸਕਦਾ। ਇੰਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੇ ਕਿਸੇ ਪ੍ਰਾਵਧਾਨ ਦਾ ਬਾਜ਼ਦਾਵਾ ਨਹੀਂ ਵਿਚਾਰਿਆ ਜਾਵੇਗਾ, ਜਾਂ ਇਸ ਵਿਚ ਕਿਸੇ ਹੋਰ ਪ੍ਰਾਵਧਾਨ (ਭਾਵੇਂ ਸਮਾਨ ਹੈ ਜਾਂ ਨਹੀਂ) ਦਾ ਬਾਜ਼ਦਾਵਾ ਸ਼ਾਮਲ ਨਹੀਂ ਹੋਵੇਗਾ, ਨਾ ਹੀ ਕਿਸੇ ਬਾਜ਼ਦਾਵੇ ਵਿਚ ਕੋਈ ਲਗਾਤਾਰ ਬਾਜ਼ਦਾਵਾ ਸ਼ਾਮਲ ਹੋਵੇਗਾ ਜਦੋਂ ਤਕ ਇਹ ਸਪਸ਼ਟ ਪ੍ਰਦਾਨ ਨਹੀਂ ਹੁੰਦਾ। ਜੇ ਇੱਥੇ ਕੋਈ ਪ੍ਰਾਵਧਾਨ ਜਾਂ ਉਸ ਦਾ ਕੋਈ ਹਿੱਸਾ ਯੋਗ ਅਧਿਕਾਰ-ਖੇਤਰ ਦੀ ਅਦਾਲਤ ਰਾਹੀਂ ਗੈਰ-ਕਨੂੰਨੀ, ਰੱਦ, ਅਵੈਧ ਜਾਂ ਲਾਗੂ ਨਾ ਹੋਣ ਯੋਗ ਠਹਿਰਾਇਆ ਜਾਂਦਾ ਹੈ, ਬਾਕੀ ਪ੍ਰਾਵਧਾਨ ਜਾਂ ਉਸਦੇ ਹਿੱਸੇ ਪੂਰੇ ਸ਼ਕਤੀਵਾਨ ਅਤੇ ਪ੍ਰਭਾਵੀ ਹੋਣਗੇ ਅਤੇ ਰਹਿਣਗੇ ਅਤੇ ਇੰਨ੍ਹਾਂ ਦਾ ਅਰਥ ਇਸ ਤਰ੍ਹਾਂ ਕੱਢਿਆ ਜਾਵੇਗਾ ਜਿਵੇਂ ਕਿ ਗੈਰ-ਕਨੂੰਨੀ, ਰੱਦ, ਅਵੈਧ ਜਾਂ ਲਾਗੂ ਨਾ ਹੋਣ ਯੋਗ ਪ੍ਰਾਵਧਾਨ ਇੰਨ੍ਹਾਂ ਨਿਯਮਾਂ ਅਤੇ ਸ਼ਰਤਾਂ ਵਿਚੋਂ ਮਿਟਾਏ ਗਏ ਸਨ।
ਇਸਦੇ ਨਾਲ ਸਪਸ਼ਟ ਰੂਪ ਵਿਚ ਨਾ ਦਿੱਤੇ ਗਏ ਸਾਰੇ ਹੱਕ ਗਲਾਕਸੋਸਮਿਥਕਲਾਇਨ ਰਾਹੀਂ ਰਾਖਵੇਂ ਹੁੰਦੇ ਹਨ।
ਕਾਪੀਰਾਇਟ ਅਤੇ ਕਾਪੀ 2010 ਗਲਾਕਸੋਸਮਿਥਕਲਾਇਨ ਇੰਕ. ਸਾਰੇ ਹੱਕ ਰਾਖਵੇਂ ਹਨ।